ਬਟਾਲਾ, 16 ਫਰਵਰੀ (ਪੰਜਾਬੀ ਖ਼ਬਰਨਾਮਾ) 

‘ ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੱਗੇ ਰਹੇ ਵਿਸ਼ੇਸ ਕੈਂਪਾਂ ਤਹਿਤ ਅੱਜ ਵਾਰਡ ਨੰਬਰ 10 ਚੰਦਰ ਨਗਰ ਵਿਖੇ ਲਗਾਏ ਵਿਸ਼ੇਸ ਕੈਂਪ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ ਵੱਖ 44 ਸੇਵਾਵਾਂ ਦੀ ਜਾਣਕਾਰੀ ਲਈ। 

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹਰ ਸਬ ਡਵੀਜ਼ਨ ਵਿੱਚ ਰੋਜ਼ਾਨਾ 4-4 ਵਿਸ਼ੇਸ਼ ਕੈਂਪ ਲਗਾਏ ਦਾ ਰਹੇ ਹਨ ਅਤੇ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚ ਕੇ ਸਰਕਾਰੀ ਸਹੂਲਤਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। 

ਉਨਾਂ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਆਦਿ ਨਾਲ ਸਬੰਧਤ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਉਠਾਉਣ।

 ਜ਼ਿਕਰਯੋਗ ਹੈ ਕਿ ਵਿਸ਼ੇਸ਼ ਕੈਂਪਾਂ ਤਹਿਤ ਕੱਲ 17 ਫਰਵਰੀ ਨੂੰ ਵਾਰਡ ਨੰਬਰ 34, ਖੋਜੇਵਾਲ, ਮਨਸੂਰਕੇ, ਦਕੋਹਾ, ਵਾਰਡ ਨੰ-35, ਸਿਧਵਾਂ, 19 ਫਰਵਰੀ  ਨੂੰ ਵਾਰਡ ਨੰਬਰ 11 ਸੈਦ ਮੁਬਾਰਕ,  ਦੋਲਤਪੁਰ,  ਰਾਮਪੁਰ, ਵਾਰਡ ਨੰ-36, ਨੱਥੂ ਖਹਿਰਾ, 20 ਫਰਵਰੀ ਨੂੰ ਵਾਰਡ ਨੰਬਰ12, ਬੱਜੂਮਾਨ, ਚਾਹਗਿੱਲ, ਗਾਲੋਵਾਲ, ਵਾਰਡ ਨੰ-37, ਉਧਨਵਾਲ, 21 ਫਰਵਰੀ ਨੂੰ ਵਾਰਡ ਨੰਬਰ 13, ਚਹਿੱਤ, ਲੀਲ ਖੁਰਦ, ਖਾਂਨਪੁਰ, ਵਾਰਡ ਨੰ-38, ਹਰਪੁਰਾ, 22 ਫਰਵਰੀ ਨੂੰ ਵਾਰਡ ਨੰ-14, ਕੋਟਲਾ ਸਰਫ, ਗ੍ਰੰਥਗੜ੍ਹ, ਪੇਜੋਚੱਕ, ਵਾਰਡ ਨੰਬਰ 39, ਸਾਲੋਚੱਕ, 23 ਫਰਵਰੀ ਨੂੰ ਵਾਰਡ ਨੰਬਰ 15, ਹੁਸੈਨਪੁਰ ਖੁਰਦ, ਨੰਗਲ ਬਾਗਬਾਨਾ, ਕੋਟਲੀ ਲੇਹਲ, ਵਾਰਡ ਨੰ-40, ਲੀਲ ਕਲਾਂ, 24 ਫਰਵਰੀ ਨੂੰ ਵਾਰਡ-41, ਸੰਗਰਾਵਾਂ, ਹਰਚੋਵਾਲ, ਚੱਕ ਭਗਤੂਪੁਰ, ਵਾਰਡ ਨੰ-42, ਚਾਹਲ ਖੁਰਦ, 26 ਫਰਵਰੀ ਨੂੰ ਵਾਰਡ ਨੰ-16 ਘਸੀਟਪੁਰ, ਅਵਾਣ, ਡੇਰੇਵਾਲੀ, ਵਾਰਡ ਨੰ-43 ਧੀਰੋਵਾਲ, 27 ਫਰਵਰੀ ਨੂੰ ਵਾਰਡ ਨੰ-17, ਬੱਲੇਵਾਲ, ਲੋਹਚਾਪ, ਕੋਠੇ, ਵਾਰਡ ਨੰ-44, ਧਰਮਕੋਟ, 28 ਫਰਵਰੀ ਨੂੰ ਵਾਰਡ ਨੰ-18 ਆਈਮਾ, ਭਾਗੀਆਂ, ਚੱਕਚਾਓ, ਵਾਰਡ ਨੰ-45, ਚਾਹਲ ਕਲਾਂ, 29 ਫਰਵਰੀ ਨੂੰ ਵਾਰਡ ਨੰ-19 ਅਹਿਮਦਾਬਾਦ, ਥਿੰਦ, ਚੱਕ ਸਿਧਵਾਂ, ਵਾਰਡ ਨੰ-46, ਖਾਤੀਬ ਅਤੇ ਵਾਰਡ ਨੰਬਰ 20 ਵਿੱਚ ਵਿਸ਼ੇਸ ਕੈਂਪ ਲੱਗਣਗੇ। ਇਸੇ ਤਰਾਂ 1 ਮਾਰਚ ਨੂੰ ਤਲਵੰਡੀ ਝੀਰਾਂ, ਨੰਗਲ ਬੁੱਟਰ, ਕਪੂਰਾ, ਵਾਰਡ ਨੰ-47, ਪਿੰਡਾ ਰੋੜੀ, 2 ਮਾਰਚ ਨੂੰ ਵਾਰਡ ਨੰ-48, ਪੁਰੀਆਂ ਖੁਰਦ, ਕੀੜੀ ਅਫਗਾਨਾ, ਸ਼ਾਹਪੁਰ ਅਰਾਈਆਂ, ਵਾਰਡ ਨੰ-49, ਕਲੇਰ, 4 ਮਾਰਚ ਨੂੰ ਵਾਰਡ ਨੰ-21, ਕਾਲਾ ਨੰਗਲ, ਧੰਨੇ, ਭੋਲ, ਵਾਰਡ ਨੰ-50 ਅਤੇ 5 ਮਾਰਚ ਨੂੰ ਵਾਰਡ ਨੰ-2, ਮਿਸ਼ਰਪੁਰਾ, ਰਸੂਲਪੁਰ, ਚੀਮਾ ਖੁੱਡੀ, ਵਾਰਡ ਨੰ-23 ਤੇ ਜਾਹਦਪੁਰ ਵਿਖੇ ਵਿਸ਼ੇਸ ਕੈਂਪ ਲੱਗਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।