ਫਿਰੋਜ਼ਪੁਰ, 22 ਜਨਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਪਸ਼ੂ ਪਾਲਣ ਵਿਭਾਗ ਵੱਲੋ 21ਵੀ ਪਸ਼ੂਧੰਨ ਗਣਨਾ ਦੇ ਕੰਮ ਦਾ ਰੀਵਿਊ ਕਰਨ ਅਤੇ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਮਕਸਦ ਨਾਲ ਜਿਲ੍ਹਾ ਫਿਰੋਜਪੁਰ ਦੇ ਸਮੂਹ ਸੁਪਰਵਾਈਜਰ ਅਤੇ ਇੰਨੂਮੀਰੇਟਰ ਦੀ ਰਿਫਰੇਸ਼ਰ ਟ੍ਰੇਨਿੰਗ ਫਿਰੋਜਪੁਰ ਵਿਖੇ ਕਰਵਾਈ ਗਈ ਜਿਸ ਵਿੱਚ ਡਾ. ਪਰਮਦੀਪ ਸਿੰਘ ਵਾਲੀਆ ਸੰਯੁਕਤ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਡਾ. ਰਵੀ ਕਾਤ ਸਟੇਟ ਨੋਡਲ ਅਫਸਰ ਪਸ਼ੂ ਗਣਨਾ ਵਿਸ਼ੇਸ ਤੋਰ ਤੇ ਸਾਮਲ ਹੋਏ।
ਇਸ ਟੇ੍ਰਨਿੰਗ ਸਬੰਧੀ ਜਾਣਕਾਰੀ ਦਿੰਦਿਆ ਡਾ. ਪ੍ਰਭਲੀਨ ਸਿੰਘ ਜਿਲ੍ਹਾ ਨੋਡਲ ਅਫਸਰ ਫਿਰੋਜਪੁਰ ਨੇ ਦੱਸਿਆ ਕਿ ਟ੍ਰੇਨਿੰਗ ਦੀ ਸੁਰੂਆਤ ਵਿੱਚ ਡਾ. ਹਿਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜਪੁਰ ਨੇ ਜੀ ਆਇਆ ਨੂੰ ਕਿਹਾ ਅਤੇ ਫਿਰੋਜਪੁਰ ਜਿਲ੍ਹੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਤੋ ਬਾਅਦ ਡਾ. ਰਵੀ ਕਾਤ ਨੇ ਐਪ ਚਲਾਉਣ ਵਿੱਚ ਆ ਰਹੀਆ ਦਿੱਕਤਾ ਬਾਰੇ ਇੰਨੂਰੇਟਰਾ ਤੋ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾ ਦਾ ਹੱਲ ਦੱਸਿਆ।
ਡਾ. ਪਰਮਦੀਪ ਸਿੰਘ ਵਾਲੀਆ ਜੀ ਨੇ ਫਿਰੋਜਪੁਰ ਜਿਲ੍ਹਾ ਵਿੱਚ ਸਭ ਤੋ ਵਧੀਆ ਕੰਮ ਕਰਨ ਵਾਲੇ ਇੰਨੂਮੀਰੇਟਰ ਸ੍ਰੀ ਹੁਸਿ਼ਆਰ ਸਿੰਘ ਸੀਨੀਅਰ ਵੈਟਰਨਰੀ ਇੰਸਪੈਕਟਰ ਅਤੇ ਮਿਸ਼ ਸਿਮਰਨ ਕੋਰ ਵੈਟਰਨਰੀ ਇੰਸਪੈਕਟਰ ਦੀ ਹੋਸਲਾ ਅਪਸਾਈ ਕੀਤੀ। ੳਨ੍ਹਾ ਨੇ ਸਾਰੇ ਸਟਾਫ ਨੂੰ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਤਾ ਜੋ ਗਣਨਾ ਦੇ ਕੰਮ ਨੂੰ ਨਿਸ਼ਚਿਤ ਸਮੇ ਵਿੱਚ ਪੂਰਾ ਕੀਤਾ ਜਾ ਸਕੇ।
ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਹਿਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜਪੁਰ ਜੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਜਿਲ੍ਹੇ ਵਿੱਚ ਪਸ਼ੂ ਗਣਨਾ ਦੇ ਕੰਮ ਨੂੰ ਸਮੇ ਸਿਰ ਪੂਰਾ ਕੀਤਾ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।