ਜਲਾਲਾਬਾਦ 7 ਫਰਵਰੀ (ਪੰਜਾਬੀ ਖ਼ਬਰਨਾਮਾ)

 ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਉਪਮੰਡਲ ਵਿੱਚ ਅੱਜ ਚਾਰ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾਏ ਗਏ । ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਢੰਡੀ ਖੁਰਦ ਵਿਖੇ ਲੱਗੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਕੈਂਪ ਦਾ ਨਿਰੀਖਣ ਕੀਤਾ।

 ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਦਿੱਕਤ ਨਾ ਆਵੇ। ਇਸ ਲਈ ਪਿੰਡ ਪਿੰਡ ਇਸ ਤਰਾਂ ਦੇ ਕੈਂਪ ਲਗਾ ਕੇ ਸਰਕਾਰੀ ਵਿਭਾਗ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸੇਵਾਵਾਂ ਮੁਹਈਆ ਕਰਵਾ ਰਹੇ ਹਨ। ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਉਪਰਾਲੇ ਕਰ ਰਹੀ ਹੈ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਵੀ ਮੁਸ਼ਕਲ ਨਾ ਆਵੇ ਇਸੇ ਲਈ ਜਮੀਨਾਂ ਦੀ ਖਰੀਦੋ ਫਰੋਖਤ ਮੌਕੇ ਲਈ ਜਾਣ ਵਾਲੀ ਐਨਓਸੀ ਦੀ ਸ਼ਰਤ ਨੂੰ ਵੀ ਪੰਜਾਬ ਸਰਕਾਰ ਨੇ ਖਤਮ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਸੌਖ ਹੋਵੇਗੀ।

ਵਿਧਾਇਕ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਨੌਕਰੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਹੁਣ ਤੱਕ 40 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਸੂਬਾ ਸਰਕਾਰ ਨੇ ਮੁਹਈਆ ਕਰਵਾਈਆਂ ਹਨ। ਇਸ ਮੌਕੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।

ਇਸ ਤੋਂ ਬਿਨਾਂ ਜਲਾਲਾਬਾਦ ਉਪ ਮੰਡਲ ਵਿੱਚ ਜੋਧਾ ਭੈਣੀ, ਬਘੇ ਕੇ ਉਤਾੜ, ਬਾਹਮਣੀ ਵਾਲਾ ਪਿੰਡਾਂ ਵਿਖੇ ਵੀ ਅੱਜ ਲੋਕ ਸੁਵਿਧਾ ਕੈਂਪ ਲਗਾਏ ਗਏ.

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ, ਮੰਦੀਪ ਬਰਾੜ, ਅਸ਼ੋਕ ਵਾਟਸ, ਮੁਖਤਿਆਰ ਸਿੰਘ ਆਦਿ ਪਿੰਡ ਦੇ ਸਰਪੰਚ ਮੌਜੂਦ ਸਨ

 8 ਫਰਵਰੀ ਨੂੰ ਜਲਾਲਾਬਾਦ ਉਪ ਮੰਡਲ ਦੇ ਘੁਬਾਇਆ ਤੇ ਚੱਕ ਗੁਲਾਮ ਰਸੂਲ ਵਾਲਾ(ਵੈਰੋ ਕੇ) ਵਿਖੇ ਸਵੇਰੇ 10 ਵਜੇ ਤੋਂ ਕੈਂਪ ਲਗੇਗਾ ਜਿਥੇ ਪਿੰਡ ਚੱਕ ਘੁਬਾਇਆ, ਚੱਕ ਕਬਰ ਵਾਲਾ, ਕਾਠਗੜ, ਢਾਣੀ ਕਰਤਾਰ ਸਿੰਘ, ਰੋੜਾ ਵਾਲਾ (ਤਾਰੇ ਵਾਲਾ) ਦੇ  ਵਸਨੀਕ ਪਹੁੰਚ ਕੇ ਸੇਵਾਵਾਂ ਹਾਸਲ ਕਰ ਸਕਦੇ ਹਨ। ਇਸੇ ਤਰ੍ਹਾਂ ਦੁਪਹਿਰ 2 ਵਜੇ ਤੋਂ ਪਿੰਡ ਜਾਨੀਸਰ ਤੇ ਆਲਮ ਕੇ ਵਿਖੇ ਕੈਂਪ ਲਗਾਇਆ ਜਾਵੇਗਾ ਜਿਥੇ ਚੱਕ ਸੁਕੜ, ਢਾਣੀ ਪੰਜਾਬ ਪੁਰਾ, ਬਘੇ ਕੇ ਹਿਠਾੜ, ਸੰਤੋਖ ਸਿੰਘ ਵਲਾ, ਚੱਕ ਜਾਨੀਸਰ ਪਿੰਡਾਂ ਦੇ ਲੋਕ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।