ਰਾਹੋਂ ਰੋਡ ਸਥਿਤ ਇਕ ਕਾਲੋਨੀ ਦਾ ਰਸਤਾ ਖੋਲ੍ਹਣ ਲਈ ਨਗਰ ਨਿਗਮ ਦੁਆਰਾ ਕੀਤੀ ਗਈ ਕਾਰਵਾਈ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ।

ਨਗਰ ਨਿਗਮ ਵੱਲੋਂ ਇਹ ਕਾਰਵਾਈ ਰਾਹੋਂ ਰੋਡ ਸਥਿਤ ਜੈਨ ਕਾਲੋਨੀ, ਭਾਗ੍ਯ ਹੋਮਜ਼ ਵਿੱਚੋਂ ਟਿੱਬਾ ਰੋਡ, ਤਾਜਪੁਰ ਰੋਡ ਵੱਲ ਹਾਈ ਟੈਂਸ਼ਨ ਤਾਰਾਂ ਹੇਠੋਂ ਲੰਘਦੇ ਰਸਤੇ ਨੂੰ ਖੋਲ੍ਹਣ ਦੇ ਨਾਮ ‘ਤੇ ਕੀਤੀ ਗਈ, ਜਿਸ ਲਈ ਚਾਰੋਂ ਜ਼ੋਨ ਦੀ ਬਿਲਡਿੰਗ ਬਰਾਂਚ ਦੇ ਸਟਾਫ ਦੇ ਨਾਲ ਭਾਰੀ ਪੁਲੀਸ ਫੋਰਸ ਦੀ ਮਦਦ ਲਈ ਗਈ।

ਇਸ ਕਾਰਵਾਈ ਦਾ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ, ਜਿਨ੍ਹਾਂ ਨੇ ਨਗਰ ਨਿਗਮ ਦੀਆਂ ਬੀ ਐਂਡ ਗੱਡੀਆਂ ਦਾ ਘੇਰਾਓ ਕਰਨ ਦੇ ਨਾਲ ਨਾਲ ਮੇਨ ਰਾਹੋਂ ਰੋਡ ‘ਤੇ ਧਰਨਾ ਲਗਾ ਕੇ ਨਗਰ ਨਿਗਮ ਖ਼ਿਲਾਫ਼ ਨਾਰੇਬਾਜ਼ੀ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।