Farishtey

ਫਰਿਸ਼ਤੇ ਬਚਾਉਣਗੇ ਤੁਹਾਡੀ ਜ਼ਿੰਦਗੀ

ਪੰਜਾਬ ਸਰਕਾਰ ਨੇ ਐਮਰਜੈਂਸੀ ਕੇਅਰ ਐਪ ਨਾਲ ਸੜਕ ਸੁਰੱਖਿਆ ਵਿੱਚ ਕੀਤਾ ਸੁਧਾਰ

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ “ਫਰਿਸ਼ਤੇ ਯੋਜਨਾ” ਸ਼ੁਰੂ ਕੀਤੀ ਹੈ, ਜੋ ਸੜਕ ਸੁਰੱਖਿਆ ਅਤੇ ਹਾਦਸੇ ਦੇ ਪੀੜਤਾਂ ਲਈ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਉਪਰਾਲੇ ਤਹਿਤ ਮਾਪਲਜ਼ ਮੋਬਾਈਲ ਐਪ ਰਾਹੀਂ ਤੁਰੰਤ ਨੈਵੀਗੇਸ਼ਨ ਜ਼ਰੀਏ ਪੀੜਤਾਂ ਨੂੰ ਹਸਪਤਾਲਾਂ ਵਿੱਚ ਤੇਜ਼ੀ ਨਾਲ ਪਹੁੰਚਾਇਆ ਜਾਂਦਾ ਹੈ। ਨਵੀਂ ਤਕਨਾਲੋਜੀ ਦੀ ਵਰਤੋਂ ਕਰਦਿਆਂ, ਇਹ ਯੋਜਨਾ ਨਾਜੁਕ ਹਾਲਾਤਾਂ ਵਿੱਚ ਤੁਰੰਤ ਕਾਰਵਾਈ ਕਰਨ ਦਾ ਟੀਚਾ ਰੱਖਦੀ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

ਅੱਜ ਤੱਕ, 384 ਹਸਪਤਾਲ—ਜਿਨ੍ਹਾਂ ਵਿੱਚ 238 ਨਿੱਜੀ ਅਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ—ਫਰਿਸ਼ਤੇ ਯੋਜਨਾ ਅਧੀਨ ਰਜਿਸਟਰ ਹੋ ਚੁੱਕੇ ਹਨ,ਜੋ ਸੜਕ ਹਾਦਸਿਆਂ ਵਿੱਚ ਮੌਤਾਂ ਨੂੰ ਘਟਾਉਣ ਦੇ ਲਈ ਤੁਰੰਤ ਮੈਡੀਕਲ ਸਹਾਇਤਾ ਯਕੀਨੀ ਬਣਾਉਂਦੇ ਹਨ।

ਜੋ ਵਿਅਕਤੀ ਹਾਦਸੇ ਦੇ ਪੀੜਤਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਂਦੇ ਹਨ, ਉਹਨਾਂ ਨੂੰ “ਫਰਿਸ਼ਤੇ” ਦੇ ਤੌਰ ‘ਤੇ ਜਾਣਿਆ ਜਾਂਦਾ ਹੈ

ਅਤੇ ਉਨ੍ਹਾਂ ਨੂੰ 2,000 ਰੁਪਏ ਅਤੇ ਇੱਕ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਇਹ ਸਨਮਾਨ ਨਾ ਸਿਰਫ਼ ਨਾਗਰਿਕਾਂ ਨੂੰ ਐਮਰਜੈਂਸੀ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਪ੍ਰੇਰਿਤ ਕਰਦਾ ਹੈ, ਸਗੋਂ ਸੜਕ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਉਹਨਾਂ ਨੂੰ ਕਾਨੂੰਨੀ ਮੁਸ਼ਕਲਾਂ ਤੋਂ ਛੂਟ ਦਿੱਤੀ ਜਾਂਦੀ ਹੈ, ਜੋ ਐਮਰਜੈਂਸੀ ਦੌਰਾਨ ਮਦਦ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਇਹ ਯੋਜਨਾ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਅਤੇ ਐਮਰਜੈਂਸੀ ਕੇਅਰ ਸੇਵਾਵਾਂ ਵਿੱਚ ਸੋਧ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਪੰਜਾਬ ਸਰਕਾਰ ਨੇ ਦਿੱਲੀ ਏਅਰਪੋਰਟ ‘ਤੇ ਪਹਿਲਾ ਐਨ.ਆਰ.ਆਈ. ਸਹਾਇਤਾ ਕੇਂਦਰ ਖੋਲ੍ਹਿਆ