ਨਵਾਂਸ਼ਹਿਰ, 8 ਜਨਵਰੀ, 2024 :-

            ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ  ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਜਰਨੈਲ ਸਿੰਘ ਪੁੱਤਰ ਸ਼੍ਰੀ ਬਲਵੀਰ ਸਿੰਘ, ਵਾਸੀ ਬਲਾਕ ਨੰ: 05, ਮਕਾਨ ਨੰ: 247, ਲਾਜਪਤ ਨਗਰ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 70/ਐਮ.ਏ./ਐਮ.ਸੀ.2 ਮਿਤੀ 07-02-2018 ਫਰਮ M/S “Gocool International” ਬੰਗਾ ਰੋਡ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤਾ ਜਾਂਦਾ ਹੈ।

            ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਮੇਤ ਸਬੰਧਤ ਦਸਤਾਵੇਜ਼ ਅਪਲਾਈ ਕੀਤਾ ਜਾਂਦਾ ਹੈ ਪ੍ਰੰਤੂ ਲਾਇਸੰਸ ਧਾਰਕ ਵੱਲੋਂ ਲਾਇਸੰਸ ਰੀਨਿਊ ਕਰਨ ਸਬੰਧੀ ਦਰਖਾਸਤ ਦਫ਼ਤਰ ਵਿੱਚ ਪੇਸ਼ ਨਹੀਂ ਕੀਤੀ ਗਈ। ਇਸ ਸਬੰਧੀ ਲਾਇਸੰਸ ਧਾਰਕ ਸ਼੍ਰੀ ਜਰਨੈਲ ਸਿੰਘ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ। ਜਿਸ ਸਬੰਧੀ ਬਲਵੀਰ ਸਿੰਘ ਪੁੱਤਰ ਸ਼੍ਰੀ ਮਿਲਖਾ ਸਿੰਘ ਵਾਸੀ ਲਾਜਪਤ ਰਾਏ ਨਗਰ, ਨਵਾਂਸ਼ਹਿਰ ਵੱਲੋਂ ਦੱਸਿਆ ਕਿ ਉਸਦੇ ਪੁੱਤਰ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਦੇ ਬਾਅਦ ਇਹ ਸੈਂਟਰ ਬੰਦ ਕਰ ਦਿੱਤਾ ਸੀ ਅਤੇ ਇਸ ਲਾਇਸੰਸ ਨੂੰ ਕੈਂਸਲ ਕਰ ਦਿੱਤਾ ਜਾਵੇ। ਜਿਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਉਕਤ ਲਾਇਸੰਸ ਨੂੰ ਰੱਦ ਕੀਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।