7 ਅਕਤੂਬਰ 2024 : ਭਾਰ ਘੱਟ ਕਰਨ (Weight Loss) ਲਈ ਸਭ ਤੋਂ ਪਹਿਲਾਂ ਸਾਡੇ ਦਿਮਾਗ ‘ਚ ਆਉਂਦਾ ਹੈ ਕਿ ਖਾਣਾ ਘੱਟ ਕਰ ਦਈਏ, ਪਰ ਇਹ ਤਰੀਕਾ ਸਹੀ ਨਹੀਂ ਹੈ। ਇਸ ਨਾਲ ਤੁਹਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ ਤੇ ਬਾਅਦ ‘ਚ ਦੁੱਗਣੀ ਤੇਜ਼ੀ ਨਾਲ ਭਾਰ ਵਧ ਸਕਦਾ ਹੈ। ਬਲਕਿ ਭਾਰ ਘੱਟ ਕਰਨ ਲਈ ਡਾਈਟ ‘ਚ ਸਹੀ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਸਬਜ਼ੀਆਂ (Vegetables for Weight Loss) ਕਿਸੇ ਵੀ ਸਿਹਤ ਖੁਰਾਕ ਦਾ ਜ਼ਰੂਰੀ ਹਿੱਸਾ ਹੁੰਦੀਆਂ ਹਨ ਤੇ ਜਦੋਂ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਖ਼ਾਸ ਤੌਰ ‘ਤੇ ਮਹੱਤਵਪੂਰਨ ਹੁੰਦੀਆਂ ਹਨ।
ਸਬਜ਼ੀਆਂ ਨਾਲ ਤੁਹਾਨੂੰ ਜ਼ਰੂਰੀ ਵਿਟਾਮਿਨ, ਖਣਿਜ ਤੇ ਫਾਈਬਰ ਮਿਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਕਾਰਬੋਹਾਈਡ੍ਰੇਟ ਘੱਟ ਹੁੰਦਾ ਹੈ। ਜਿਸ ਕਾਰਨ ਭਾਰ ਘੱਟ ਕਰਨ ‘ਚ ਇਹ ਬਹੁਤ ਮਦਦਗਾਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ 5 ਇਸ ਤਰ੍ਹਾਂ ਦੀਆਂ ਸਬਜ਼ੀਆਂ (5 Low Carb Vegetables) ਬਾਰੇ ਦੱਸਾਂਗੇ ਜੋ ਘੱਟ ਕਾਬਰਸ ਵਾਲੀਆਂ ਹੁੰਦੀਆਂ ਹਨ ਤੇ ਭਾਰ ਘਟਾਉਣ ‘ਚ ਕਾਫ਼ੀ ਮਦਦਗਾਰ ਵੀ ਹੁੰਦੀਆਂ ਹਨ।
ਪਾਲਕ
ਪਾਲਕ ਇਕ ਪੱਤੇਦਾਰ ਸਬਜ਼ੀ ਹੈ। ਜੋ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਕੈਲੋਰੀ ‘ਚ ਘੱਟ ਹੁੰਦੀ ਹੈ। ਇਹ ਵਿਟਾਮਿਨ A, C,K ਤੇ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦਾ ਇਕ ਚੰਗਾ ਸਰੋਤ ਹੈ। ਪਾਲਕ ‘ਚ ਸਿਰਫ਼ 7 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 1 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ। ਇਸ ਲਈ ਭਾਰ ਘੱਟ ਕਰਨ ਲਈ ਆਪਣੀ ਡਾਈਟ ‘ਚ ਇਸ ਨੂੰ ਜ਼ਰੂਰ ਸ਼ਾਮਲ ਕਰੋ।
ਬਰੋਕਲੀ
ਬਰੋਕਲੀ ਵਿਟਾਮਿਨ C ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਪੋਟਾਸ਼ੀਅਮ ਤੇ ਵਿਟਾਮਿਨ K ਦਾ ਚੰਗਾ ਸਰੋਤ ਹੈ। ਬਰੋਕਲੀ ‘ਚ ਸਿਰਫ਼ 31 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 6 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ। ਇਸ ਲਈ ਭਾਰ ਘੱਟ ਕਰਨ ਲਈ ਬਰੋਕਲੀ ਨੂੰ ਵੀ ਆਪਣੀ ਡਾਈਟ ਦਾ ਹਿੱਸਾ ਬਣਾਓ।
ਫੁੱਲ ਗੋਭੀ
ਫੁੱਲ ਗੋਭੀ ਵੀ ਇਕ ਕਰੂਸੀਫੇਰਸ ਸਬਜ਼ੀ ਹੈ ਤੇ ਵਿਟਾਮਿਨ C ਨਾਲ ਭਰਪੂਰ ਹੁੰਦੀ ਹੈ। ਇਹ ਵੀ ਵਿਟਮਿਨ K ਤੇ ਪੋਟਾਸ਼ੀਅਮ ਦਾ ਇਕ ਚੰਗਾ ਸਰੋਤ ਹੈ। ਫੁੱਲ ਗੋਭੀ ‘ਚ ਸਿਰਫ਼ 25 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 5 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ।
ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਵਿਟਾਮਿਨ C ਦਾ ਇਕ ਵਧੀਆ ਸਰੋਤ ਹੈ। ਇਹ ਵਿਟਾਮਿਨ A ਤੇ B6 ਦਾ ਚੰਗਾ ਸਰੋਤ ਹੈ। ਸ਼ਿਮਲਾ ਮਿਰਚ ‘ਚ ਸਿਰਫ਼ 25 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 6 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ। ਇਸ ਲਈ ਇਸ ਨੂੰ ਡਾਈਟ ‘ਚ ਸ਼ਾਮਲ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਮਸ਼ਰੂਮ
ਮਸ਼ਰੂਮ ਸੇਲੇਨਿਅਮ ਇਕ ਖਣਿਜ ਹੈ। ਜੋ ਥਾਇਰਡ ਹਾਰਮੋਨ ਦੇ ਉਤਪਾਦ ‘ਚ ਮਦਦ ਕਰਦਾ ਹੈ ਤੇ ਇਕ ਚੰਗਾ ਸਰੋਤ ਹੈ।ਇਸ ‘ਚ ਕੇਵਲ 20 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 3 ਗ੍ਰਾਮ ਕਾਰਬੋਹਾਈਡ੍ਰੇਟ ਰੱਖਦਾ ਹੈ। ਇਸ ਲਈ ਮਸ਼ਰੂਮ ਖਾਣ ਨਾਲ ਵੀ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨ ਦੇ ਕਈ ਤਰੀਕੇ ਹਨ। ਇਨ੍ਹਾਂ ਨੂੰ ਸਲਾਦ ‘ਚ ਕੱਚੀਆਂ ਖਾ ਸਕਦੇ ਹੋ, ਭੁੰਨ ਕੇ ਖਾ ਸਕਦੇ ਹੋ ਜਾਂ ਸੂਪ ਜਾਂ ਓਬਾਲ ਕੇ ਵੀ ਖਾ ਸਕਦੇ ਹੋ। ਚੰਗੇ ਨਤੀਜਿਆਂ ਲਈ ਤੁਹਾਨੂੰ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਰੋਜ਼ ਸ਼ਾਮਲ ਕਰਨਾ ਚਾਹੀਦਾ ਹੈ।