Month: ਜੁਲਾਈ 2025

UPS ਦੀ ਨਵੀਂ ਸਕੀਮ ਨਾਲ ਦੁਗਣਾ ਲਾਭ: ਗਾਰੰਟੀਸ਼ੁਦਾ ਪੈਨਸ਼ਨ ਨਾਲ ਮਿਲੇਗਾ ਟੈਕਸ ਬਚਤ ਦਾ ਸੁਨਿਹਰੀ ਮੌਕਾ

04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਲੱਖਾਂ ਕਰਮਚਾਰੀਆਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਯੂਨੀਫਾਈਡ ਪੈਨਸ਼ਨ ਸਕੀਮ (UPS) ਨੂੰ ਉਤਸ਼ਾਹਿਤ…

ਪਹਿਲਗਾਮ ਹਮਲੇ ਤੋਂ 3 ਮਹੀਨੇ ਬਾਅਦ ਵੀ ਪਾਕਿਸਤਾਨੀ ਟੀਮ ਨੂੰ ਭਾਰਤ ਵਿੱਚ ਐਂਟਰੀ – ਫੈਸਲੇ ਦੇ ਪਿੱਛੇ ਕੀ ਹੈ ਕਾਰਨ?

04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਅਤੇ ਪਾਕਿਸਤਾਨ ਦੇ ਸਬੰਧ ਸੁਖਾਵੇਂ ਨਹੀਂ ਹਨ। ਇਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਸਥਿਤੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ…

ਭਾਰਤ ਦਾ ਸਖ਼ਤ ਸੰਦੇਸ਼: ਦਲਾਈ ਲਾਮਾ ਦੇ ਉੱਤਰਾਧਿਕਾਰੀ ‘ਤੇ ਨਹੀਂ ਹੋਵੇਗਾ ਕੋਈ ਸਮਝੌਤਾ, ਰਿਜੀਜੂ ਦੇ ਬਿਆਨ ਤੋਂ ਚੀਨ ਵਿਚ ਹਲਚਲ

04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਦੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਵੱਲੋਂ ਦਲਾਈ ਲਾਮਾ ਦੇ ਉੱਤਰਾਧਿਕਾਰੀ ਬਾਰੇ ਦਿੱਤੇ ਗਏ ਬਿਆਨ ਤੋਂ ਚੀਨੀ ਸਰਕਾਰ ਨਾਰਾਜ਼ ਹੈ। ਰਿਜੀਜੂ ਨੇ ਸਪੱਸ਼ਟ…

ਨੀਟ 2025 ‘ਚ ਕਾਮਯਾਬ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਨਮਾਨ

ਨੀਟ 2025 ‘ਚ ਕਾਮਯਾਬ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਨਮਾਨ– 71 ਨੀਟ ਕਲੀਅਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ ਪਟਿਆਲਾ, 4 ਜੁਲਾਈ: ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ…

ਕਰੌਨਾ ਦੌਰਾਨ ਮਾਤਾ ਜਾਂ ਪਿਤਾ ਦੇ ਦੇਹਾਂਤ ਜਾਂ ਅਨਾਥ ਹੋਏ ਬੱਚਿਆਂ ਨਾਲ ਡਿਪਟੀ ਕਮਿਸ਼ਨਰ ਨੇ ਬਤੌਰ ਕਾਨੂੰਨੀ ਸਰਪ੍ਰਸਤ ਕੀਤੀ ਮੁਲਾਕਾਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਲੇਰਕੋਟਲਾ •  ਬੱਚਿਆਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ,ਰੱਖ ਰਖਾਓ,ਪੜਾਈ,ਸਿਹਤ ਅਤੇ ਹੋਰ ਜਰੂਰਤਾ ਸਬੰਧੀ ਇਕੱਤਰ ਕੀਤੀ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਕੇਅਰ ਫ਼ੰਡ ਫ਼ਾਰ ਚਿਲਡਰਨ ਸਕੀਮ ਅਧੀਨ ਲਾਭ ਤੋਂ ਵਾਂਝੇ ਅਨਾਥ ਬੱਚਿਆਂ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਨੂੰ ਤੁਰੰਤ ਭੇਜੀ ਜਾਵੇ ਮਾਲੇਰਕੋਟਲਾ 04 ਜੁਲਾਈ : ਕਰੌਨਾ ਦੌਰਾਨ ਮਾਤਾ ਜਾਂ ਪਿਤਾ ਦੇ ਦੇਹਾਂਤ ਜਾਂ ਅਨਾਥ ਹੋਏ ਬੱਚਿਆਂ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਬਤੌਰ ਕਾਨੂੰਨੀ ਸਰਪ੍ਰਸਤ (ਲੀਗਲ ਗਾਰਡੀਅਨ) ਮੁਲਾਕਾਤ ਕੀਤੀ । ਇਸ ਮੌਕੇ ਕਰੌਨਾ ਦੌਰਾਨ ਦੋਵੇਂ ਮਾਪੇ ਗਵਾ ਚੁੱਕੇ ਪਿੰਡ ਮਤੋਈ ਦੇ ਬੱਚਿਆਂ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਮੌਜੂਦ ਸਸਨ ।                      ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਪੜਾਈ, ਸਿਹਤ, ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਇੱਕਤਰ ਕੀਤੀ । ਕੋਵਿਡ ਕਾਰਨ ਅਨਾਥ ਹੋਏ ਬੱਚਿਆਂ ਨੂੰ ਅਵਗਤ ਕਰਵਾਇਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਅਧੀਨ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਲਾਭ ਦਿੱਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਦੱਸਿਆ ਕਿ ਡਾਕਖਾਨੇ ਵਿੱਚ ਉਹਨਾਂ ਦੇ ਖਾਤੇ ਖੋਲੇ ਗਏ ਹਨ ਅਤੇ ਇਹਨਾਂ ਖਾਤਿਆਂ ਵਿੱਚ ਇਹ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਪੈਨਸ਼ਨ 1500  ਰੁਪਏ ਪ੍ਰਤੀ ਮਹੀਨਾ , ਸਪਾਂਸਰਸ਼ਿਪ ਸਕੀਮ ਅਧੀਨ 4000 ਪ੍ਰਤੀ ਮਹੀਨਾ ਵਜ਼ੀਫਾ ,ਐਕਸ ਗਰੇਸ਼ੀਆਂ ਗ੍ਰਾਂਟ 50,000 ਰੁਪਏ, ਸਰਬੱਤ ਸਿਹਤ ਬੀਮਾ ਸਕੀਮ ਤਹਿਤ 05 ਲੱਖ ਰੁਪਏ ਤੱਕ ਦਾ ਇਲਾਜ, ਸਮਾਰਟ ਰਾਸ਼ਨ ਕਾਰਡ, ਆਸ਼ੀਰਵਾਦ ਸਕੀਮ ਆਦਿ ਦਾ ਲਾਭ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ, ਨਾਲ ਹੀ ਬੱਚਿਆਂ ਦੀ ਸਕੂਲੀ ਫ਼ੀਸ ਮਾਫ਼ ਕਰਵਾ ਦਿੱਤੀ ਗਈ ਹੈ।                         ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਬੱਚਿਆ ਦਾ ਰੈਗੂਲਰ ਮੈਡੀਕਲ ਕਰਵਾਇਆ ਜਾਂਦਾ ਹੈ ਅਤੇ ਪਰਿਵਾਰ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਤਾਂ ਜੋ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।                         ਇਸ ਮੌਕੇ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਸਕੀਮ ਦਾ ਲਾਭ ਲੈਣ ਤੋ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਫਾਰਮ ਭਰਨ ਲਈ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮਾਲੇਰਕੋਟਲਾ ਹਰਪ੍ਰੀਤ ਕੌਰ ਨੂੰ ਭੇਜੀ ਜਾਵੇ ਤਾਂ ਜੋ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਉਹਨਾਂ ਦਾ ਕੇਸ ਸਿਫਾਰਿਸ਼ ਕਰਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਨੂੰ ਭੇਜਿਆ ਜਾ ਸਕੇ ।               ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹੇ ਬੱਚੇ ਜਿਹਨਾਂ ਦੇ ਮਾਤਾ ਜਾਂ ਪਿਤਾ ਜਾਂ ਫਿਰ ਦੋਨਾਂ ਦੀ 28 ਫਰਵਰੀ 2022 ਤੋਂ ਪਹਿਲਾਂ ਕਰੌਨਾ ਕਰਕੇ ਮੌਤ ਹੋਈ ਹੈ, ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਮਕਾਨ ਨੰ.01 ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ, ਨੇੜੇ ਅਨਾਜ ਮੰਡੀ, ਮਲੇਰਕੋਟਲਾ ਵਿਖੇ ਜਾਂ ਫੋਨ ਨੰਬਰ 7837501659, 9779348073 ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।       

ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇ ਰਹੀ ਹੈ ਸੀ.ਐਮ ਦੀ ਯੋਗਸ਼ਾਲਾ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 311 ਯੋਗ ਕਲਾਸਾਂ ‘ਚ 8000 ਤੋਂ ਵੱਧ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ ਫ਼ਿਰੋਜ਼ਪੁਰ, 4 ਜੁਲਾਈ 2025:      …

ਫਰੀਦਕੋਟ: ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ DSP ਗ੍ਰਿਫ਼ਤਾਰ

04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਫ਼ਰੀਦਕੋਟ ਵਿਚ ਮਹਿਲਾ ਸੈੱਲ ਵਿਚ ਤਾਇਨਾਤ ਡੀਐੱਸਪੀ (ਅਪਰਾਧ) ਰਾਜਨਪਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ (Faridkot DSP arrested DSP) ਕੀਤਾ ਗਿਆ ਹੈ। ਡੀਐੱਸਪੀ…

ਅੰਮ੍ਰਿਤਸਰ ‘ਚ ਦਹਿਸ਼ਤ: ਰਿਟਾਇਰਡ DSP ਵੱਲੋਂ ਪੁਲਿਸ ਥਾਣੇ ਬਾਹਰ ਫਾਇਰਿੰਗ, ਪਤਨੀ-ਬੇਟੇ ਸਮੇਤ 3 ਲੋਕਾਂ ਨੂੰ ਮਾਰੀਆਂ ਗੋਲੀਆਂ

04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅੰਮ੍ਰਿਤਸਰ ‘ਚ ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਫਾਇਰਿੰਗ ਹੋਈ ਹੈ। CRPF ਦੇ ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਗੋਲੀਆਂ…

ਦਿਲਜੀਤ ਦੁਸਾਂਝ ਦਾ ਸਟਾਈਲਿਸ਼ ਅੰਦਾਜ਼ ‘Border 2’ ਦੇ ਸੈੱਟ ਤੋਂ, BTS ਵੀਡੀਓ ‘ਚ ਦਿੱਤਾ ਧਾਕੜ ਜਵਾਬ

ਨਵੀਂ ਦਿੱਲੀ, 03 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਜਦੋਂ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਸਰਦਾਰਜੀ-3’ ਦਾ ਟ੍ਰੇਲਰ ਰਿਲੀਜ਼ ਹੋਇਆ, ਤਾਂ ਇਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਦੇਖ ਕੇ…

ਸਵੇਰੇ ਦੀਆਂ ਇਹ 3 ਆਦਤਾਂ ਕਰ ਸਕਦੀਆਂ ਹਨ ਗੁਰਦਿਆਂ ਨੂੰ ਨੁਕਸਾਨ, ਤੁਰੰਤ ਬਦਲੋ ਆਪਣੀ ਰੁਟੀਨ!

03 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਗੁਰਦੇ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ, ਜੋ ਸਰੀਰ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ, ਇਹ ਖੂਨ ਨੂੰ ਫਿਲਟਰ ਕਰਨ, ਜ਼ਹਿਰੀਲੇ…