ਰੂਪਨਗਰ, 23 ਅਪ੍ਰੈਲ (ਪੰਜਾਬੀ ਖ਼ਬਰਨਾਮਾ): ਫੂਡ ਸੇਫਟੀ ਵਿਭਾਗ ਰੂਪਨਗਰ ਵੱਲੋਂ ਅੱਜ ਕਰਿਆਨਾ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ ਅਤੇ ਬੇਕਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸਹਾਇਕ ਕਮਿਸ਼ਨਰ (ਫੂਡ) ਸ਼੍ਰੀਮਤੀ ਹਰਜੀਤ ਕੌਰ ਅਤੇ  ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਰਾਜਦੀਪ ਕੌਰ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਤੇ ਮਿਆਰ ਐਕਟ 2006 ਦੇ ਤਹਿਤ ਹਰ ਫੂਡ ਦੇ ਵਿਕਰਤਾ ਕਰੀਆਨਾ ਵਾਲੇ, ਦੋਧੀ, ਹਲਵਾਈ, ਡੇਅਰੀ ਮਾਲਕ, ਰੇੜੀ ਵਾਲੇ ਨੂੰ ਇਸ ਦੇ ਤਹਿਤ ਰਜਿਸਟਰੇਸ਼ਨ ਲਾਇਸੈਂਸ ਲੈਣਾ ਅਤਿ ਜਰੂਰੀ ਹੈ। 

ਉਨ੍ਹਾਂ ਉਕਤ ਦੁਕਾਨਦਾਰਾਂ ਨੂੰ ਮਿਆਦ ਪੂਰਾ ਹੋਣ ਦੀ ਤਰੀਕ ਅਤੇ ਸਮਾਨ ਬਣਨ ਦੀ ਤਰੀਕ ਚੈੱਕ ਕਰਕੇ ਹੀ ਗਾਹਕਾਂ ਨੂੰ ਸਮਾਨ ਦੇਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਿਆਦ ਪੂਰਾ ਹੋਣ ਵਾਲੇ ਸਮਾਨ ਨੂੰ ਅਲੱਗ ਡੱਬੇ ਵਿੱਚ ਬੰਦ ਕਰਕੇ ਉਨ੍ਹਾਂ ਉੱਪਰ ਨੋਟ ਫਾਰ ਸੇਲ ਲਿਖਿਆ ਜਾਵੇ ਅਤੇ ਦਿਖਾਉਣ ਦੇ ਲਈ ਡਿਸਪਲੇਅ ਨਾ ਕੀਤਾ ਜਾਵੇ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸੇਫਟੀ ਐਕਟ ਦੀ ਪਾਲਣਾ ਅਤੇ ਐਕਸਪੈਰੀ ਡੇਟ ਦੇਖਣੀ ਯਕੀਨੀ ਬਣਾਈ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਬੱਸ ਜਾਂ ਗੱਡੀ ਵਿੱਚ ਸਫ਼ਰ ਕਰਦੇ ਸਮੇਂ ਜਾਂ ਬਾਜਾਰ ਵਿੱਚੋਂ ਖੁੱਲੀ ਖਾਣ ਪੀਣ ਵਾਲੀ ਚੀਜ, ਕੱਟਿਆ ਹੋਇਆ ਫਰੂਟ ਜਾਂ ਖੁੱਲਾ ਜੂਸ ਵਗੈਰ ਨਹੀ ਲੈਣਾ ਚਾਹੀਦਾ। ਉਨ੍ਹਾਂ ਸਾਰੇ ਹੀ ਦੁਕਾਨਦਾਰਾਂ ਨੂੰ ਸਫਾਈ, ਵਰਕਰਾਂ ਨੂੰ ਡਰੈੱਸ ਕੋਡ ਅਤੇ ਐਪਰਲ ਅਤੇ ਕੈਪ ਆਦਿ ਪਹਿਨਣ ਦੀ ਹਦਾਇਤ ਵੀ ਕੀਤੀ।

ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ, ਹਲਵਾਈ, ਡੇਅਰੀ ਮਾਲਕ, ਦੋਧੀ, ਰੇਹੜੀ ਵਾਲਾ ਸਿਹਤ ਵਿਭਾਗ ਵੱਲੋਂ ਦਰਸਾਏ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!