(ਪੰਜਾਬੀ ਖ਼ਬਰਨਾਮਾ):ਗਰਮੀ ਦੇ ਮੌਸਮ ਵਿਚ ਸਾਡਾ ਸਰੀਰ ਵਧੇਰੇ ਡੀਹਾਈਡ੍ਰੇਟ ਹੁੰਦਾ ਹੈ। ਸਰੀਰ ਨੂੰ ਹਾਈਡ੍ਰੇਟ ਅਤੇ ਠੰਡਾ ਰੱਖਣ ਲਈ ਪਾਣੀ ਤੋਂ ਇਲਾਵਾ ਕਈ ਤਰ੍ਹਾਂ ਦੇ ਜੂਸ ਪੀਤੇ ਜਾਂਦੇ ਹਨ। ਜੂਸ ਫਲਾਂ ਤੋਂ ਤਿਆਰ ਹੋਣ ਕਰਕੇ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਗਰਮੀ ਦੇ ਕਹਿਰ ਤੋਂ ਬਚਾਉਣ ਦੇ ਨਾਲ ਨਾਲ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਪਰ ਅੱਜ ਕੱਲ੍ਹ ਪੈਕਡ ਜੂਸ ਪੀਣ ਦਾ ਟ੍ਰੈਡ ਚੱਲ ਪਿਆ ਹੈ। ਗਰਮੀਆਂ ਵਿਚ ਬੱਚਿਆਂ ਤੋਂ ਲੈ ਕੇ ਬੁੱਢੇ ਪੈਕਡ ਜੂਸਾਂ ਦਾ ਸੇਵਨ ਕਰਦੇ ਹਨ।

ਪੈਕਡ ਜੂਸ ਸਾਨੂੰ ਪੀਣ ਵਿਚ ਤਾਂ ਚਾਹੇ ਸਵਾਦ ਲੱਗਦੇ ਹਨ ਅਤੇ ਸਾਡੇ ਸਰੀਰ ਨੂੰ ਇਕ ਵਾਰ ਤਰੋ ਤਾਜ਼ਾ ਵੀ ਕਰ ਦਿੰਦੇ ਹਨ। ਪਰ ਇਹ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ। ਵਿਸ਼ੇਸ਼ ਤੌਰ ‘ਤੇ ਬੱਚਿਆਂ ਨੂੰ ਪੈਕਡ ਜੂਸ ਨਹੀਂ ਪਿਆਉਣੇ ਚਾਹੀਦੇ। ਤਰਲ ਪੈਕਡ ਜੂਸਾਂ ਵਿਚ ਸ਼ੂਗਰ ਦੀ ਮਾਤਰਾਂ ਬਹੁਤ ਜ਼ਿਆਦਾ ਹੁੰਦੀ ਹੈ। ਇਸਦੇ ਇਲਾਵਾ ਇਨ੍ਹਾਂ ਵਿਚ ਆਰਟੀਫੀਸਲ ਟੇਸਟ ਵਰਤੇ ਜਾਂਦੇ ਹਨ। ਪੈਕਸ ਜੂਸ ਸਿਰਫ ਬੱਚਿਆਂ ਦੀ ਸਿਹਤ ਹੀ ਨਹੀਂ ਬਲਕਿ ਵੱਡਿਆਂ ਦੀਆਂ ਸਿਹਤ ਲਈ ਵੀ ਹਾਨੀਕਾਰਕ ਹਨ।

ਡਾਕਟ ਵੀ ਪੈਕਡ ਜੂਸ ਪੀਣ ਤੋਂ ਮਨ੍ਹਾਂ ਕਰਦੇ ਹਨ। ਪੈਕਡ ਜੂਸਾਂ ਦੀ ਬਜਾਇ ਡਾਕਟਰ ਗਰਮੀ ਦੇ ਮੌਸਮ ਵਿਚ ਜਾਂ ਪੇਟ ਦੀ ਕਿਸੇ ਸਮੱਸਿਆ ਦੌਰਾਨ ORS ਦਾ ਘੋਲ ਪੀਣ ਦੀ ਸਲਾਹ ਦਿੰਦੇ ਹਨ। ਪੈਕਡ ਜੂਸ ਅਤੇ ਪੈਕਡ ਤਰਲ ORS ਸਾਨੂੰ ਫ਼ਾਇਦਾ ਪਹੁੰਚਾਉਣ ਦੀ ਬਜਾਇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!