ਰਾਮਪੁਰਾ ਫੂਲ(ਪੰਜਾਬੀ ਖ਼ਬਰਨਾਮਾ) :-  ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਵਿੱਚ ਸੱਤਾ ਤਬਦੀਲ ਤੋਂ ਬਾਅਦ ਉਹ ਫਰੀਦਕੋਟ ਲੋਕ ਸਭਾ ਹਲਕੇ ਨੂੰ ਖੁਰਾਕ ਪ੍ਰੋਸੈਸਿੰਗ ਸਨਅਤਾਂ ਦਾ ਧੁਰਾ ਬਣਾਉਣਗੇ। ਕਰਮਜੀਤ ਅਨਮੋਲ ਅੱਜ ਰਾਮਪੁਰਾ ਫੁੱਲ ਵਿਧਾਨ ਸਭਾ ਹਲਕੇ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ।

ਅਨਮੋਲ ਨੇ ਕਿਹਾ ਕਿ ਰਾਮਪੁਰਾ ਫੁੱਲ ਉਨ੍ਹਾਂ ਦੇ ਜੱਦੀ ਘਰ ਵਾਂਗ ਹੈ, ਕਿਉਂਕਿ ਜਲਾਲ ਪਿੰਡ ਉਨ੍ਹਾਂ ਦੇ ਨਾਨਕੇ ਹਨ, ਜਿੱਥੇ ਰਹਿ ਕੇ ਉਨ੍ਹਾਂ ਨੇ ਮੁੱਢਲੀ ਤਾਲੀਮ ਹਾਸਿਲ ਕੀਤੀ ਹੈ ਅਤੇ ਆਪਣੇ ਮਾਮੇ ਦੇ ਹਰਮੋਨੀਅਮ (ਬਾਜਾ) ਤੇ ਸੰਗੀਤ ਦੀ ਸ਼ੁਰੂਆਤ ਕੀਤੀ ਤੇ ਹੁਣ ਸਰਗਰਮ ਰਾਜਨੀਤੀ ਦੀ ਸ਼ੁਰੂਆਤ ਵੀ ਇਸੇ ਇਲਾਕੇ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਨਾਲ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਹਨਾਂ ਬਿਨਾ ਕਿਸੇ ਦਾ ਨਾਮ ਲਏ ਕਿਹਾ ਕਿ ਜੇਕਰ ਪੁਰਾਣੇ ਹਾਕਮਾਂ ਦੀ ਨੀਅਤ ਸਾਫ ਅਤੇ ਲੋਕ ਪੱਖੀ ਹੁੰਦੀ ਤਾਂ ਪੰਜਾਬ ਦੇ ਪਿੰਡ-ਪਿੰਡ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗੀ ਹੋਣੀ ਸੀ, ਕਿਉਂਕਿ ਉਹਨਾਂ ਕੋਲ ਕੇਂਦਰ ਵਿਚ ਲੰਬਾ ਸਮਾਂ ਫੂਡ ਪ੍ਰੋਸੈਸਿੰਗ ਮੰਤਰਾਲਾ ਰਿਹਾ ਸੀ। ਕਰਮਜੀਤ ਅਨਮੋਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਕਾਰ ਸਿੱਧੂ ਨੂੰ ਚੁਣਨ ਉੱਤੇ ਲੋਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀਂ ਆਪਣੇ ਇਲਾਕੇ ਵਿੱਚੋਂ ਝੂਠੇ ਪਰਚਿਆਂ ਦੀ ਸਿਆਸਤ ਖਤਮ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀ ਭਾਈਚਾਰਕ ਸਾਂਝ ਖ਼ਤਮ ਨਾ ਕਰੋ ਅਤੇ ਲੀਡਰਾਂ ਲਈ ਆਪਸ ਵਿੱਚ ਕਦੇ ਵੀ ਦੁਸ਼ਮਣੀਆਂ ਨਾ ਪਾਇਓ। ਉਨ੍ਹਾਂ ਆਖਿਆ ਕਿ ਪਿਛਲੇ ਦੇ ਸਾਲਾਂ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਕਰਵਾਏ ਕੰਮ ਅਤੇ ਦਿੱਤੀਆਂ ਗਰੰਟੀਆਂ ਬੋਲਣ ਲੱਗ ਪਈਆਂ।

ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਭਾਗਸ਼ਾਲੀ ਹਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸੱਜੀ ਬਾਹ ਅਤੇ ਬਚਪਨ ਦੇ ਦੋਸਤ ਕਰਮਜੀਤ ਅਨਮੋਲ ਨੂੰ ਸਾਡੇ ਹਲਕੇ ਵਿੱਚ ਭੇਜਿਆ ਹੈ। ਜਦ ਉਹ ਐਮਪੀ ਬਣ ਕੇ ਪਾਰਲੀਮੈਂਟ ਵਿੱਚ ਜਾਣਗੇ ਸਮਝੇ ਮੁੱਖ ਮੰਤਰੀ ਖ਼ੁਦ ਹੀ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਪਾਰਲੀਮੈਂਟ ਵਿੱਚ ਪਹੁੰਚਣਗੇ।

ਉੱਘੇ ਫਿਲਮਕਾਰ ਅਤੇ ਅਦਾਕਾਰ ਬਿਨੂੰ ਢਿੱਲੋਂ ਨੇ ਕਿਹਾ ਕਿ ਕਰਮਜੀਤ ਬਹੁਤ ਵਧੀਆ ਇਨਸਾਨ ਹਨ, ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬਣਕੇ ਇਹ ਹਰ ਇਕ ਦੀ ਦੁੱਖ ਤਕਲੀਫ ਨੂੰ ਸਮਝਣਗੇ ਅਤੇ ਹੱਲ ਕਰਨਗੇ। ਇਸ ਗੱਲ ਦੀ ਸਿਰਫ ਮੈਂ ਹੀ ਨਹੀਂ ਪੂਰੀ ਫਿਲਮ ਇੰਡਸਟਰੀ ਗਰੰਟੀ ਲੈਂਦੀ ਹੈ, ਕਿਉਂਕਿ ਕਰਮਜੀਤ ਖਰਾ ਇਨਸਾਨ ਅਤੇ ਆਪਣੀ ਜੁਬਾਨ ਦਾ ਪੱਕਾ ਹੈ। ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦਾ ਕਰੀਬੀ ਸਾਥੀ ਹੈ ਅਤੇ ਹੱਥ ਫੜਕੇ ਕੰਮ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਭਗਤਾ ਭਾਈ ਕੇ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਧੂਤਾ ਵਾਲਾ ਖੂਹ ਤੋਂ ਸ਼ੁਰੂ ਹੋਏ ਇਸ ਰੋਡ ਬੇਅ ਦਾ ਕਰਮਜੀਤ ਦੇ ਪਿੰਡ ਜਲਾਲ ਵਿਖੇ ਪਾਰਟੀ ਅਗੂ ਬੂਟਾ ਸਿੰਘ ਜਲਾਲ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਇਹ ਰੋਡ ਸੇਅ ਸਲਾਬਤ ਪੁਰਾ, ਗੁਮਟੀ ਕਲਾ, ਸੇਲਬਰਾ, ਭਾਈ ਰੂਪਾ, ਸਧਾਣਾ, ਪੁਲ, ਮਹਿਰਾਜ ਹੁੰਦਾ ਹੋਇਆ ਰਾਮਪੁਰਾ ਫੂਲ ਸ਼ਹਿਰ ਪਹੁਚਇਆ। ਇਸ ਦੌਰਾਨ ਬੀਬੀ ਸੁਖਜੀਤ ਕੌਰ ਦੀ ਪ੍ਰੇਰਣਾ ਨਾਲ ਮਲੂਕਾ ਪਿੰਡ ਦੇ 200 ਵਸਨੀਕਾਂ ਨੇ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕੀਤੀ। ਜਿਨਾਂ ਦਾ ਅਨਮੋਲ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਇੰਦਰਜੀਤ ਮਾਨ ਸਮੇਤ ਹੋਰ ਆਗੂ ਵੀ ਮੌਜੂਦ ਰਹੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!