(ਪੰਜਾਬੀ ਖ਼ਬਰਨਾਮਾ):ਕਮਾਲ ਦੀ ਅਦਾਕਾਰੀ ਤੇ ਸ਼ਾਨਦਾਰ ਗਾਇਕੀ ਦਾ ਕੰਬੀਨੇਸ਼ਨ ਕਹੇ ਜਾਣ ਵਾਲੇ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਨੇ ਸ਼ੋਅਬਿਜ਼ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਅਦਾਕਾਰ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕਈ ਯਾਦਗਾਰ ਭੂਮਿਕਾਵਾਂ ਨਿਭਾਈਆਂ ਹਨ। ਜਿਸ ‘ਚੋਂ 2018 ‘ਚ ਰਿਲੀਜ਼ ਹੋਈ ‘ਅੰਧਾਧੁਨ’ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸਫਲ ਅਤੇ ਬਿਹਤਰੀਨ ਫਿਲਮਾਂ ‘ਚ ਗਿਣੀ ਜਾਂਦੀ ਹੈ।

ਆਯੁਸ਼ਮਾਨ ਖੁਰਾਨਾ (Ayushmann Khurrana) ਨੂੰ ਇਸ ਡਾਰਕ ਕਾਮੇਡੀ ਲਈ ਕਾਫੀ ਤਾਰੀਫ ਮਿਲੀ ਸੀ। ਹੁਣ ਅਭਿਨੇਤਾ ਨੇ ਹਾਲ ਹੀ ਵਿੱਚ ਫਿਲਮ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਕਿਵੇਂ ਉਸ ਨੇ ਸ਼੍ਰੀਰਾਮ ਰਾਘਵਨ ਤੋਂ ਫਿਲਮ ਖੋਹੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਰਾਘਵਨ ਨੂੰ ਸ਼ੁਰੂ ਵਿੱਚ ਮਹਿਸੂਸ ਹੋਇਆ ਕਿ ਉਹ ਇਸ ਭੂਮਿਕਾ ਲਈ ‘ਫਿੱਟ’ ਨਹੀਂ ਬੈਠਣਗੇ।

Mashable ਨਾਲ ਕੀਤੇ ਇੱਕ ਇੰਟਰਵਿਊ ਵਿੱਚ ਆਯੁਸ਼ਮਾਨ ਖੁਰਾਨਾ (Ayushmann Khurrana) ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇਸ ਕਲਟ ਕਲਾਸਿਕ ਨੂੰ ਹਸਲ ਕਰਨ ਲਈ ਬਹੁਤ ਹੱਡ ਭੰਨਣੇ ਪਏ। ਆਯੁਸ਼ਮਾਨ ਖੁਰਾਨਾ (Ayushmann Khurrana) ਦਾ ਕਹਿਣਾ ਹੈ- ‘ਮੈਂ ਉਸ ਤੋਂ ਇਹ ਫਿਲਮ ਖੋਹੀ ਹੈ।’ ਬਾਹਰਲੇ ਲੋਕਾਂ ਲਈ, ਉਦਯੋਗ ਵਿੱਚ ਪੈਰ ਜਮਾਉਣ ਲਈ 100 ਪ੍ਰਤੀਸ਼ਤ ਦੇਣਾ ਜ਼ਰੂਰੀ ਹੈ ਅਤੇ ਮੈਂ ਅਜੇ ਵੀ ਇਹੀ ਕਰ ਰਿਹਾ ਹਾਂ। ਮੈਨੂੰ ਪਤਾ ਲੱਗਾ ਕਿ ਉਹ ਇਸ ਫ਼ਿਲਮ ਨੂੰ ਲਿਖ ਰਹੇ ਹਨ ਅਤੇ ਪ੍ਰੋਡਿਊਸ ਕਰ ਰਹੇ ਹਨ, ਇਸ ਲਈ ਮੈਂ ਉਨ੍ਹਾਂ ਦੇ ਦਫ਼ਤਰ ਗਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਇਹ ਫ਼ਿਲਮ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਫ਼ਿਲਮ ਵਿੱਚ ਜਾਂ ਇਸ ਰੋਲ ਵਿੱਚ ਨਹੀਂ ਦੇਖਦਾ।’

‘ਅਨੁਭਵ ਸਿਨਹਾ ਨੇ ਵੀ ਮੈਨੂੰ ਆਰਟੀਕਲ 15 ਲਈ ਇਹੀ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਇਸ ਫਿਲਮ ਵਿੱਚ ਨਹੀਂ ਦੇਖ ਰਿਹਾ ਅਤੇ ਮੈਂ ਉਨ੍ਹਾਂ ਨੂੰ ਮੇਰਾ ਆਡੀਸ਼ਨ ਲੈਣ ਲਈ ਕਿਹਾ। ਜਦੋਂ ਤੁਸੀਂ ਇੱਕ ਸਫਲ ਅਭਿਨੇਤਾ ਹੁੰਦੇ ਹੋ ਤਾਂ ਤੁਹਾਨੂੰ ਆਡੀਸ਼ਨ ਲਈ ਨਹੀਂ ਕਿਹਾ ਜਾਂਦਾ ਹੈ। ਜਦੋਂ ਕਿ ਪੱਛਮ ਵਿੱਚ, ਤੁਸੀਂ ਚਾਹੇ ਕਿੰਨੇ ਵੀ ਸਫਲ ਹੋ ਜਾਓ, ਤੁਹਾਨੂੰ ਆਡੀਸ਼ਨ ਦੇਣਾ ਪੈਂਦਾ ਹੈ। ਇਸ ਲਈ ਮੈਨੂੰ ਇਸ ਬਾਰੇ ਕੋਈ ਸ਼ਰਮ ਨਹੀਂ ਹੈ। ਜੇਕਰ ਤੁਹਾਨੂੰ ਆਪਣੇ ਕੰਮ ਅਤੇ ਆਪਣੇ ਹੁਨਰ ‘ਤੇ ਭਰੋਸਾ ਹੈ ਤਾਂ ਤੁਸੀਂ ਆਡੀਸ਼ਨ ਕਿਉਂ ਨਹੀਂ ਦੇ ਸਕਦੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!