ਤਰਨ ਤਾਰਨ 18 ਅਪ੍ਰੈਲ (ਪੰਜਾਬੀ ਖ਼ਬਰਨਾਮਾ):   ਸਿਵਲ ਸਰਜਨ ਡਾ. ਕਮਲਪਾਲ ਜੀ ਨੇ ਸਿਵਲ ਸਰਜਨ ਦਫਤਰ ਵਿੱਚ ਕੀਤੀ ਗਈ ਮੀਟਿੰਗ ਵਿੱਚ ਦੱਸਿਆਂ ਕਿ  24 ਅਪ੍ਰੈਲ 2024 ਤੋ 30 ਅਪ੍ਰੈਲ 2024   ਨੂੰ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ । ਇਸ ਅਭਿਆਨ ਦੋਰਾਨ ਪਰਵਾਸੀ ਅਬਾਦੀ ਤੇ ਖਾਸ ਧਿਆਨ ਦਿੱਤਾ ਜਾਵੇਗਾ । ਜਿਲ੍ਹੇ ਵਿੱਚ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਅੋਰਤਾ ਜ਼ੋ ਟੀਕਾਕਰਨ ਤੋ ਵਾਝੇ ਹਨ ਉਹਨਾ ਦਾ ਪਹਿਲ ਦੇ ਅਧਾਰ ਤੇ ਟੀਕਾਕਰਨ ਕੀਤਾ ਜਾਵੇਗਾ । ਮੀਜਲ ਰੂਬੇਲਾ ਨੂੰ ਪੂਰੀ ਤਰ੍ਹਾ ਖਤਮ ਕਰਨ ਟੀਚਾ ਪ੍ਰਾਪਤ ਕਰਨ ਲਈ ਐਮ.ਆਰ.1, ਅਤੇ ਐਮ.ਆਰ.2 ਦੀ 100 ਪ੍ਰਤੀਸ਼ਤ ਕਵਰੇਜ਼ ਪ੍ਰਾਪਤ ਕੀਤੀ ਜਾਵੇਗੀ । ਇਸ ਦੇ ਨਾਲ ਹੀ ਟੀ.ਡੀ. 10 ਸਾਲ ਅਤੇ ਟੀ.ਡੀ. 16 ਸਾਲ ਦੇ ਬੱਚਿਆ ਦੀ ਕਵਰੇਜ਼ ਨੂੰ ਪੂਰਾ ਕੀਤਾ ਜਾਵੇਗਾ । ਉਹਨਾ ਨੇ ਸਿਹਤ ਅਧਿਕਾਰੀਆ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਵਾਸੀ ਅਬਾਦੀ , ਝੂੱਗੀਆ , ਝੋਪੜੀਆ, ਖਾਨਾਬਦੋਸ਼ ਇਲਾਕੇ ,ਭੱਠਿਆ, ਗੁੱਜਰਾ ਦੇ ਇਲਾਕਿਆ ਵਿੱਚ ਖਾਸ ਤੋਰ ਤੇ ਕੈਪ ਲਗਾ ਕਿ ਟੀਕਾਕਰਨ ਪੂਰਾ ਕਰਵਾਇਆ ਜਾਵੇ। ਜਿਲ੍ਹਾ ਸਰਵੀਲੈਨਸ ਅਫਸਰ ਡਾ. ਇਸ਼ਤਾ  ਨੇ ਦੱਸਿਆ ਕਿ ਯੂਨੀਵਰਸ ਪ੍ਰੋਗਰਾਮ ਤਹਿਤ ਬੱਚਿਆ ਨੂੰ ਪੀਲੀਆ , ਖਾਸੀ,ਨਿਮੋਨੀਆ, ਗੱਲ ਘੋਟੂ ,ਟੈਟਨੇਸ, ਮੀਜਲ ਰੁਬੈਲਾ, ਕਾਲੀ ਖਾਸੀ ਆਦਿ ਗੰਭੀਰ 11 ਬਿਮਾਰੀਆ ਤੋ ਬੱਚਿਆ ਨੂੰ ਬਚਾਉਣ ਲਈ ਉਹਨਾ ਦਾ ਸਫਲਤਾਪੂਰਵਕ ਟੀਕਾਕਰਨ ਕੀਤਾ ਜਾਵੇਗਾ । ਇਸ ਦੇ ਨਾਲ ਹੀ ਗਰਭਵਤੀ ਅੋਰਤਾ ਦਾ ਪੂਰਨ ਟੀਕਕਾਰਨ ਕੀਤਾ ਜਾਵੇਗਾ । ਉਹਨਾ ਨੇ ਲੋਕਾ ਨੂੰ ਅਪੀਲ  ਕੀਤੀ ਕਿ ਜੇਕਰ ਉਹਨਾ ਦਾ ਕੋਈ ਵੀ ਬੱਚਾ ਜਾ ਗਰਭਵਤੀ ਅੋਰਤ ਟੀਕਾਕਰਨ ਤੋ ਰਹਿ ਗਏ ਹਨ ਤਾ ਉਹ ਸਪੈਸ਼ਲ ਟੀਕਾਕਰਨ ਹਫਤੇ ਦੋਰਾਨ ਆਪਣੇ ਨਜਦੀਕੀ ਸਬ ਸੈਟਰਾ ਤੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ । 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!