Punjabi University Gate Closed(ਪੰਜਾਬੀ ਖ਼ਬਰਨਾਮਾ): ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੇ ਕਾਰਜਕਾਲ ਨੂੰ ਵਧਾਉਣ ਨੂੰ ਨਾ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ  ਕਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਵੱਲੋਂ ਪ੍ਰੋ. ਅਰਵਿੰਦ ਦੇ ਕਾਰਜਕਾਲ ਨੂੰ ਵਧਾਉਣ  ਦੀ ਮੰਗ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ 25 ਅਪ੍ਰੈਲ ਯਾਨੀ ਅੱਜ ਪ੍ਰੋ. ਅਰਵਿੰਦ ਦਾ ਕਾਰਜਕਾਲ ਖਤਮ ਹੋ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪ੍ਰੋਫੈਸਰ ਅਰਵਿੰਦ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕੇਕੇ ਯਾਦਵ ਨੂੰ ਤਿੰਨ ਮਹੀਨੇ ਲਈ ਚਾਰਜ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਇੱਕ ਰੋਸ ਕੀਤਾ ਜਾ ਰਿਹਾ ਹੈ।  

ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਅਰਵਿੰਦ ਦਾ ਕਾਰਜਕਾਲ ਵਧਾ ਕੇ ਉਹਨਾਂ ਦੀਆਂ ਸੇਵਾਵਾਂ ਵਧਾਈਆਂ ਜਾਣ ਤਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਕੰਮ ਹੋ ਰਹੇ ਨੇ ਉਹ ਲਗਾਤਾਰ ਚਲਦੇ ਰਹਿਣ ਅਤੇ ਪੁਰਾਣੀਆਂ ਫਾਈਲਾਂ ਦੇ ਉੱਪਰ ਕੰਮ ਕੀਤਾ ਜਾਵੇ, ਕਿਉਂਕਿ ਪ੍ਰੋਫੈਸਰ ਅਰਵਿੰਦ ਦੁਆਰਾ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਅਤੇ ਪੁਰਾਣੇ ਜਿਹੜੀ ਯੂਨੀਵਰਸਿਟੀ ਦੇ ਪੈਂਡਿੰਗ ਕੰਮ ਪਏ ਸੀ ਉਨ੍ਹਾਂ ਨੂੰ ਬੜੇ ਬਖੂਬੀ ਢੰਗ ਦੇ ਨਾਲ ਕੀਤਾ ਗਿਆ।  

ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਪਹਿਲਾ ਰਹਿ ਚੁੱਕੇ ਵਾਈਸ ਚਾਂਸਲਰਾਂ ਨੂੰ ਧਰਨੇ ਪ੍ਰਦਰਸ਼ਨ ਲਗਾ ਕੇ ਬਾਹਰ ਕੱਢਿਆ ਗਿਆ ਪਰ ਇਸ ਵਾਰ ਮੁਲਾਜ਼ਮ ਮੰਗ ਕਰ ਰਹੇ ਨੇ ਕਿ ਪ੍ਰੋਫੈਸਰ ਅਰਵਿੰਦ ਦੇ ਕਾਰਜਕਾਲ ਦੇ ਵਿੱਚ ਵਾਧਾ ਕੀਤਾ ਜਾਵੇ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!