Cyclone alert(ਪੰਜਾਬੀ ਖ਼ਬਰਨਾਮਾ): ਬਹੁਤ ਜਲਦੀ ਸਮੁੰਦਰ ਵਿੱਚ ਇੱਕ ਵਾਰ ਫਿਰ ਤੂਫਾਨ ਆਉਣ ਵਾਲਾ ਹੈ। ਜੀ ਹਾਂ, ਆਉਣ ਵਾਲੇ ਦਿਨਾਂ ਵਿੱਚ ਅਰਬ ਸਾਗਰ ਵਿੱਚ ਚੱਕਰਵਾਤ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਚੱਕਰਵਾਤੀ ਤੂਫ਼ਾਨ ਦੀ ਸੰਭਾਵਨਾ ਜਤਾਈ ਹੈ।

ਮੌਜੂਦਾ ਮੌਸਮ ਦੇ ਹਾਲਾਤ ਦੇ ਆਧਾਰ ਉਤੇ ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਮਾਨਸੂਨ ਤੋਂ ਪਹਿਲਾਂ ਚੱਕਰਵਾਤੀ ਤੂਫਾਨ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਪਰੇਸ਼ ਗੋਸਵਾਮੀ ਨੇ ਤਰੀਕ ਦੀ ਵੀ ਭਵਿੱਖਬਾਣੀ ਕੀਤੀ ਹੈ ਕਿ ਚੱਕਰਵਾਤ ਕਦੋਂ ਟਕਰਾਏਗਾ ਅਤੇ ਕਿਸ ਰਾਜ ਵਿੱਚ ਕਿੰਨਾ ਖ਼ਤਰਾ ਹੋਵੇਗਾ।

ਮੌਸਮ ਵਿਗਿਆਨੀ ਪਰੇਸ਼ ਗੋਸਵਾਮੀ ਨੇ ਆਪਣੇ ਯੂ-ਟਿਊਬ ਵੀਡੀਓ ‘ਚ ਕਿਹਾ ਕਿ ਪਿਛਲੇ ਪੰਜ-ਸੱਤ ਸਾਲਾਂ ‘ਚ ਪ੍ਰੀ-ਮਾਨਸੂਨ ਚੱਕਰਵਾਤਾਂ ਦੀ ਗਿਣਤੀ ਵਧੀ ਹੈ। ਪ੍ਰੀ-ਮਾਨਸੂਨ ਤੂਫਾਨਾਂ ਦੀ ਗਿਣਤੀ ਵਧ ਗਈ ਹੈ। ਇਸ ਵਾਰ ਮੌਨਸੂਨ ਤੋਂ ਪਹਿਲਾਂ ਤੂਫਾਨ ਬਣਨ ਦੇ ਆਸਾਰ ਹਨ।

ਮੌਜੂਦਾ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ 2024 ‘ਚ ਪ੍ਰੀ-ਮਾਨਸੂਨ ਚੱਕਰਵਾਤ ਆ ਸਕਦਾ ਹੈ। ਜੇਕਰ ਚੱਕਰਵਾਤ ਬਣਦਾ ਹੈ ਤਾਂ ਇਹ 20 ਮਈ ਤੋਂ 5 ਜੂਨ ਤੱਕ ਯਾਨੀ ਇਨ੍ਹਾਂ 15 ਦਿਨਾਂ ਦੀ ਮਿਆਦ ਦੌਰਾਨ ਅਰਬ ਸਾਗਰ ਵਿੱਚ ਬਣ ਸਕਦਾ ਹੈ। ਮੌਜੂਦਾ ਮੌਸਮ ਦੇ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਚੱਕਰਵਾਤ ਦੀ ਸੰਭਾਵਨਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!