ਰੂਪਨਗਰ, 3 ਮਈ (ਪੰਜਾਬੀ ਖ਼ਬਰਨਾਮਾ): ਸੀਨੀਅਰ ਕਪਤਾਨ ਪੁਲਿਸ ਸ. ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾ-2024 ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਸਮਾਜ ਵਿਰੋਧੀ, ਸ਼ਰਾਰਤੀ ਅਨਸਰਾਂ ਖਿਲਾਫ ਸ਼ਾਮ 5 ਵਜੇ ਤੋਂ 8 ਵਜੇ ਤੱਕ ਸਪੈਸ਼ਲ ‘ਕਾਰਡਨ ਐਂਡ ਸਰਚ ਓਪਰੇਸ਼ਨ” ਚਲਾਇਆ ਗਿਆ। ਇਸ ਓਪਰੇਸ਼ਨ ਦੌਰਾਨ ਜ਼ਿਲ੍ਹੇ ਵਿਚ ਭੀੜ ਵਾਲੀ ਮਾਰਕਿਟਾਂ ਅਤੇ ਥਾਵਾਂ ਉਤੇ ਪਾਰਕ ਕੀਤੇ ਗਏ ਸ਼ੱਕੀ ਵਹੀਕਲ ਅਤੇ ਇਨ੍ਹਾਂ ਮਾਰਕਿਟਾਂ ਵਿਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।

ਇਸ ਓਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਉਨ੍ਹਾਂ ਦੀ ਤਸ਼ੱਲੀਬਖਸ ਚੈਕਿੰਗ ਕੀਤੀ ਗਈ। ਇਸ ਓਪਰੇਸ਼ਨ ਵਿੱਚ 72 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ। ਜੋ ਇਸ ਓਪਰੇਸ਼ਨ ਦੌਰਾਨ ਜਿਨ੍ਹਾਂ ਵਿੱਚ ਪੈਂਦੀਆਂ 15 ਮਾਰਕਿਟਾਂ ਨੂੰ ਚੈਕ ਕੀਤਾ ਗਿਆ ਅਤੇ ਇਨ੍ਹਾਂ ਮਾਰਕੀਟਾਂ ਵਿੱਚ ਪਾਰਕ ਕੀਤੇ 197 ਵਹੀਕਲ ਚੈਕ ਕੀਤੇ ਗਏ।
ਇਸ ਤੋਂ ਇਲਾਵਾ 56 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਚੈਕ ਕੀਤਾ ਗਿਆ ਜੋ ਕਿ ਇਸ ਓਪਰੇਸ਼ਨ ਦੌਰਾਨ ਚੋਰੀ ਕੀਤਾ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ। ਜਿਸ ਉਤੇ ਮੁਕੱਦਮਾ ਨੰਬਰ 31 ਮਿਤੀ 02.05.2024 ਅ/ਧ 379 ਹਿੰ.ਦ. ਬਾਣਾ ਦਰਜ ਰਜਿਸਟਰ ਕਰਕੇ ਅਰੁਨ ਕੁਮਾਰ ਅਤੇ ਅਭਿਸ਼ੇਕ ਵਾਸੀਆ ਸਦਰ ਥਾਣਾ ਨੂਰਪੁਰਬੇਦੀ ਵਿਖੇ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 7.5 ਕਿਲੋਂ ਭੁੱਕੀ ਬ੍ਰਾਮਦ ਕੀਤੀ ਗਈ ਜਿਸ ਉਤੇ ਮੁਕੱਦਮਾ ਨੰਬਰ 41 ਮਿਤੀ 02-05-2024 ਅ/ਧ 15-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਮੋਰਿੰਡਾ ਦਰਜ ਕਰਕੇ ਕੁਲਦੀਪ ਸਿੰਘ ਵਾਸੀ ਮੁਹੱਲਾ ਰਵੀਦਾਸ ਭਗਤ ਮੋਰਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ।

ਐਸ.ਐਸ.ਪੀ. ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ ਲਗਾਤਾਰ ਇਹ ਵਿਸ਼ੇਸ਼ ਮੁਹਿੰਮ ਚਲਾਕੇ ਰੋਜਾਨਾ ਹੀ ਗਸਤਾ ਨਾਕਾਬੰਦੀਆ ਅਤੇ ਸਰਚ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਵਿਰੁੱਧ ਮੁਕੱਦਮੇ ਦਰਜ ਕਰਕੇ ਬਰਾਮਦਗੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰ ਨੂੰ ਸਿਰ ਚੱਕਣ ਨਹੀਂ ਦਿੱਤਾ ਜਾਵੇਗਾ ਅਤੇ ਜਿਲਾ ਦੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਰੂਪਨਗਰ ਪੁਲਿਸ ਵਲੋਂ ਵਿੱਢੀ ਇਸ ਮੁਹਿੰਮ ਨੂੰ ਅੱਗੇ ਵੀ ਇਸ ਤਰ੍ਹਾ ਹੀ ਜਾਰੀ ਰੱਖਿਆ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!